HomeCanadaਕੈਨੇਡਾ ‘ਚ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿਖੇਧੀ ਜਥੇਦਾਰ ਰਣਜੀਤ ਸਿੰਘ...

ਕੈਨੇਡਾ ‘ਚ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿਖੇਧੀ ਜਥੇਦਾਰ ਰਣਜੀਤ ਸਿੰਘ ਖੰਨਾ ਨੂੰ ਕੀਤਾ ਸਨਮਾਨਿਤ

ਟਰਾਂਟੋ,- ਸ਼੍ਰੋਮਣੀ ਅਕਾਲੀ ਦਲ ਟਰਾਂਟੋ ਈਸਟ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜਥੇਦਾਰ ਰਣਜੀਤ ਸਿੰਘ ਖੰਨਾ ਨੂੰ ਸਨਮਾਨਿਤ ਕੀਤਾ ਗਿਆ।
ਵੈਨਕੂਵਰ ਤੋਂ ਆਏ ਜਥੇਦਾਰ ਰਣਜੀਤ ਸਿੰਘ ਖੰਨਾ ਇਸ ਮੌਕੇ ਟਰਾਂਟੋ ਦੇ ਅਕਾਲੀ ਲੀਡਰਾਂ ਦੇ ਰੁਬਰੂ ਹੋਏ ਅਤੇ ਉਨ੍ਹਾਂ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਇਕ ਨਿਮਾਣੇ ਸਿੱਖ ਵੱਜੋਂ ਗੁਰਦੁਆਰਾ ਸਾਹਿਬ ‘ਚ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਗਏ ਸਨ ਅਤੇ ਇਸ ਮੌਕੇ ਇਕ ਸਿੱਖ ‘ਤੇ ਹਮਲਾ ਕਰਨਾ ਗੰਭੀਰ ਮਾਮਲਾ ਹੈ। ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਡੂੰਘੀ ਸਾਜ਼ਿਸ਼ ਬੇਨਕਾਬ ਹੋ ਸਕੇ। ਇਸ ਮੌਕੇ ਐਡਮਿੰਟਨ ਦੇ ਇਕ ਗੁਰਦੁਆਰਾ ਸਾਹਿਬ ਦੇ ਅੰਦਰ ਦੋ ਸੇਵਾਦਾਰਾਂ ਉਪਰ ਹੋਏ ਹਮਲੇ ਦੀ ਵੀ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਕੈਨੇਡਾ ਪੁਲੀਸ ਇਸ ਮਾਮਲੇ ਦੀ ਡੂੰਘਿਆਈ ਨਾਲ ਜਾਂਚ ਕਰੇ ਤਾਂ ਜੋ ਦੋਸ਼ੀ ਦੇ ਪਿਛੋਕੜ ਦਾ ਪਤਾ ਲੱਗ ਸਕੇ।
ਮੀਟਿੰਗ ਵਿਚ ਨਸੀਬ ਸਿੰਘ ਸੰਧੂ, ਨਿਰਮਲ ਸਿੰਘ ਕਾਹਲੋਂ, ਗੁਰਮੀਤ ਸਿੰਘ ਰਟੌਲ, ਤਾਰਾ ਸਿੰਘ, ਕੁਲਵਿੰਦਰ ਸਿੰਘ ਹੀਰੋਕਲਾਂ, ਦਲੀਪ ਸਿੰਘ ਗਰੇਵਾਲ, ਹਰਦੇਵ ਸਿੰਘ ਧਾਲੀਵਾਲ, ਹਰਮਨ ਸਿੰਘ ਨਾਗਰਾ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਸੀਲੋਵਾਲ, ਪ੍ਰਮਾਤਮਾ ਸਿੰਘ ਸਿੱਧੂ, ਗੁਰਦਿੱਤ ਸਿੰਘ ਸਿੱਧੂ, ਅਵਤਾਰ ਸਿੰਘ ਟੋਨੀ ਅਤੇ ਪਰਗਟ ਸਿੰਘ ਬਰਾੜ ਸ਼ਾਮਲ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments