ਸਰੀ: ਪਦਮ ਸ਼੍ਰੀ ਹੰਸ ਰਾਜ ਹੰਸ ਦੀ ਵਿਸ਼ੇਸ਼ ਸੰਗੀਤਕ ਪੇਸ਼ਕਾਰੀ ‘ਰੂਹਾਨੀ ਸ਼ਾਮ’ 25 ਸਤੰਬਰ ਨੂੰ ਸਰੀ ਵਿਖੇ ਕਰਵਾਈ ਜਾ ਰਹੀ ਹੈ। ਸ਼ੋਅ ਨੂੰ ਲੈ ਕੇ ਪੰਜਾਬੀ ਭਾਈਚਾਰੇ ਅਤੇ ਸੰਗੀਤ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਆਯੋਜਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਬੈੱਲ ਸੈਂਟਰ ਵਿਖੇ ਹੋਣ ਵਾਲੀ ਇਸ ਸੰਗੀਤਕ ਸ਼ਾਮ ਦੌਰਾਨ ਹੰਸ ਰਾਜ ਹੰਸ ਵੱਲੋਂ ਸੂਫ਼ੀ, ਬਾਲੀਵੁੱਡ, ਪੰਜਾਬੀ ਪੌਪ ਅਤੇ ਲੋਕ ਸੰਗੀਤ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਸੂਫ਼ੀਆਨਾ ਅੰਦਾਜ਼ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ।
ਆਯੋਜਕਾਂ ਅਨੁਸਾਰ ਸਮਾਗਮ ਲਈ ਦਰਵਾਜ਼ੇ ਸ਼ਾਮ 7 ਵਜੇ ਖੁੱਲ੍ਹਣਗੇ, ਜਦਕਿ ਸ਼ੋਅ ਰਾਤ 8 ਵਜੇ ਸ਼ੁਰੂ ਹੋਵੇਗਾ। ਦਰਸ਼ਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਇਸ ਵਿਸ਼ੇਸ਼ ਸੰਗੀਤਕ ਸ਼ਾਮ ਦਾ ਪੂਰਾ ਆਨੰਦ ਮਾਣ ਸਕਣ।
ਆਯੋਜਕਾਂ ਨੇ ਦੱਸਿਆ ਕਿ ਹੰਸ ਰਾਜ ਹੰਸ ਦੀ ਇਸ ਪੇਸ਼ਕਾਰੀ ਨੂੰ ਲੈ ਕੇ ਟਿਕਟਾਂ ਦੀ ਮੰਗ ਵੀ ਜਾਰੀ ਹੈ। ਟਿਕਟਾਂ ਅਤੇ ਸਪਾਂਸਰਸ਼ਿਪ ਸਬੰਧੀ ਜਾਣਕਾਰੀ ਲਈ ਜ਼ਫ਼ਰ ਨਾਲ 778-697-6038 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



