ਲੈਥਬ੍ਰਿਜ, ਅਲਬਰਟਾ — ਦੱਖਣੀ ਅਲਬਰਟਾ ਵਿੱਚ 5 ਸਾਲਾ ਜੈਸਿਕਾ ਕੂਪਮੈਨਸ ਨੂੰ ਅਗਵਾ ਕਰਕੇ ਕਤਲ ਕਰਨ ਵਾਲੇ 66 ਸਾਲਾ ਐਂਥਨੀ ਗੈਲਪ ਦੀ ਜੇਲ੍ਹ ਤੋਂ ਬਾਹਰ ਅਸਥਾਈ ਤੌਰ ’ਤੇ ਜਾਣ ਦੀ ਮੰਗ ਪੈਰੋਲ ਬੋਰਡ ਨੇ ਰੱਦ ਕਰ ਦਿੱਤੀ ਹੈ। ਗੈਲਪ ਇਸ ਸਮੇਂ ਬੀ.ਸੀ. ਦੀ ਇੱਕ minimum-security ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
ਗੈਲਪ ਨੇ ਵੀਰਵਾਰ ਨੂੰ ਹੋਈ ਪੈਰੋਲ ਸੁਣਵਾਈ ਦੌਰਾਨ unescorted temporary absence ਦੀ ਮੰਗ ਕੀਤੀ ਸੀ। ਉਹ ਬੱਚਪਨ ਦੇ ਸਦਮੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਕਾਮਲੂਪਸ ਵਿੱਚ ਹੋਣ ਵਾਲੀ ਇੱਕ ਵਰਕਸ਼ਾਪ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਪਰ Parole Board of Canada ਨੇ ਕਿਹਾ ਕਿ ਉਸ ਨੂੰ ਇਸ ਪੜਾਅ ’ਤੇ ਵਾਧੂ ਆਜ਼ਾਦੀ ਦੇਣਾ ਜਲਦਬਾਜ਼ੀ ਹੋਵੇਗੀ।
2001 ਵਿੱਚ ਹੋਇਆ ਸੀ ਜੈਸਿਕਾ ਦਾ ਕਤਲ
ਜੈਸਿਕਾ ਨੂੰ 4 ਮਈ 2001 ਨੂੰ ਲੈਥਬ੍ਰਿਜ ਸਥਿਤ ਆਪਣੇ ਘਰ ਤੋਂ ਅਗਵਾ ਕੀਤਾ ਗਿਆ ਸੀ। ਲਗਭਗ ਇੱਕ ਹਫ਼ਤੇ ਬਾਅਦ ਉਸ ਦੀ ਲਾਸ਼ ਫੋਰਟ ਮੈਕਲਿਓਡ ਨੇੜੇ ਝਾੜੀਆਂ ਦੇ ਢੇਰ ਹੇਠੋਂ ਮਿਲੀ ਸੀ।
ਉਸ ਸਮੇਂ 31 ਸਾਲਾ ਗੈਲਪ ਨੂੰ ਇੱਕ ਹਫ਼ਤੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਜੈਸਿਕਾ ਦੀ ਮਾਂ ਦਾ ਪਰਿਵਾਰਕ ਦੋਸਤ ਸੀ ਅਤੇ ਬੱਚੀਆਂ ਨਾਲ ਅਕਸਰ ਖੇਡਦਾ ਸੀ। ਬਾਅਦ ਵਿੱਚ ਉਸ ਨੂੰ first-degree murder ਦਾ ਦੋਸ਼ੀ ਕਰਾਰ ਦਿੱਤਾ ਗਿਆ।
ਪੈਰੋਲ ਬੋਰਡ ਅੱਗੇ ਗੈਲਪ ਨੇ ਕੀ ਕਿਹਾ?
ਸੁਣਵਾਈ ਦੌਰਾਨ ਗੈਲਪ ਨੇ ਕਿਹਾ ਕਿ ਉਸ ਨੂੰ ਡਰ ਸੀ ਕਿ ਉਸ ਦੀਆਂ ਬੱਚਿਆਂ ਪ੍ਰਤੀ ਗਲਤ ਜਿਨਸੀ ਰੁਝਾਨਾਂ ਵਾਲੀਆਂ ਭਾਵਨਾਵਾਂ ਬਾਰੇ ਪਤਾ ਲੱਗ ਜਾਵੇਗਾ। ਉਸ ਨੇ ਦੱਸਿਆ ਕਿ ਉਹ ਜੈਸਿਕਾ ਨੂੰ ਕੈਂਡੀ ਖਰੀਦਣ ਲਈ ਲੈ ਗਿਆ ਸੀ ਅਤੇ ਬੱਚੀ ਦੇ ਰੋਣ ਤੋਂ ਬਾਅਦ ਉਹ ਘਬਰਾ ਗਿਆ।
ਗੈਲਪ ਨੇ ਕਿਹਾ ਕਿ ਉਹ ਆਪਣੇ ਕੀਤੇ ਅਪਰਾਧ ਦਾ ਪਛਤਾਵਾ ਸਾਰੀ ਜ਼ਿੰਦਗੀ ਕਰੇਗਾ ਅਤੇ ਉਸ ਨੇ ਜੈਸਿਕਾ ਦੀ ਥਾਂ ਖੁਦ ਮਰਨ ਦੀ ਇੱਛਾ ਵੀ ਜ਼ਾਹਰ ਕੀਤੀ। ਉਸ ਦਾ ਕਹਿਣਾ ਸੀ ਕਿ 25 ਸਾਲ ਪਹਿਲਾਂ ਵਾਲਾ ਵਿਅਕਤੀ ਅਤੇ ਅੱਜ ਦਾ ਉਹ ਵਿਅਕਤੀ ਇੱਕੋ ਨਹੀਂ ਹੈ।
ਜੈਸਿਕਾ ਦੀ ਮਾਂ ਨੇ ਰਿਹਾਈ ਦਾ ਵਿਰੋਧ ਕੀਤਾ
ਜੈਸਿਕਾ ਦੀ ਮਾਂ ਸਿਲਵੀਆ ਬਾਊਵ ਨੇ ਵੀਡੀਓ ਲਿੰਕ ਰਾਹੀਂ ਪੈਰੋਲ ਸੁਣਵਾਈ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਗੈਲਪ ਨੂੰ “master manipulator” ਦੱਸਦਿਆਂ ਕਿਹਾ ਕਿ ਜੈਸਿਕਾ ਨੂੰ ਦੂਜਾ ਮੌਕਾ ਨਹੀਂ ਮਿਲਿਆ।
ਉਨ੍ਹਾਂ ਨੇ ਬੋਰਡ ਨੂੰ ਕਿਹਾ ਕਿ ਗੈਲਪ ਦੀ ਸੰਭਾਵਿਤ ਰਿਹਾਈ ਦੀ ਗੱਲ ਪੁਰਾਣੇ ਜ਼ਖ਼ਮ ਮੁੜ ਖੋਲ੍ਹ ਦਿੰਦੀ ਹੈ ਅਤੇ ਪਰਿਵਾਰ ਨੂੰ ਉਸ ਦਰਦ ਅਤੇ ਡਰ ਦਾ ਦੁਬਾਰਾ ਸਾਹਮਣਾ ਕਰਨਾ ਪੈਂਦਾ ਹੈ ਜੋ ਜੈਸਿਕਾ ਦੇ ਕਤਲ ਨਾਲ ਪੈਦਾ ਹੋਇਆ ਸੀ।
ਅਦਾਲਤ ਦਾ ਫੈਸਲਾ
ਕੈਨੇਡਾ ਦੇ ਕਾਨੂੰਨ ਅਨੁਸਾਰ first-degree murder ਲਈ automatic life sentence ਹੁੰਦੀ ਹੈ ਅਤੇ ਆਮ ਤੌਰ ’ਤੇ ਪੂਰੀ parole ਲਈ ਅਰਜ਼ੀ ਦੇਣ ਤੋਂ ਪਹਿਲਾਂ 25 ਸਾਲ ਦੀ ਮਿਆਦ ਪੂਰੀ ਕਰਨੀ ਪੈਂਦੀ ਹੈ। ਹਾਲਾਂਕਿ temporary absence ਵਰਗੀਆਂ ਸੀਮਤ ਸਹੂਲਤਾਂ ਵੱਖਰੇ ਮੁਲਾਂਕਣ ਅਧੀਨ ਆਉਂਦੀਆਂ ਹਨ।
ਇਸ ਮਾਮਲੇ ਵਿੱਚ Parole Board ਨੇ ਗੈਲਪ ਦੀ ਮੰਗ ਰੱਦ ਕਰਦਿਆਂ ਕਿਹਾ ਕਿ ਇਸ ਸਮੇਂ ਉਸ ਨੂੰ ਵਾਧੂ ਆਜ਼ਾਦੀ ਦੇਣਾ ਉਚਿਤ ਨਹੀਂ ਹੈ। ਇਸ ਤਰ੍ਹਾਂ ਉਹ ਜੇਲ੍ਹ ਤੋਂ ਬਾਹਰ ਬਿਨਾਂ ਨਿਗਰਾਨੀ ਵਾਲੀ ਅਸਥਾਈ ਛੁੱਟੀ ਨਹੀਂ ਲੈ ਸਕੇਗਾ।
ਫੈਸਲੇ ਨਾਲ ਜੈਸਿਕਾ ਦੇ ਪਰਿਵਾਰ ਨੂੰ ਫਿਲਹਾਲ ਰਾਹਤ ਮਿਲੀ ਹੈ, ਜਦਕਿ ਗੈਲਪ ਆਪਣੀ ਉਮਰ ਕੈਦ ਦੀ ਸਜ਼ਾ ਜਾਰੀ ਰੱਖੇਗਾ।



