ਵੈਨਕੂਵਰ, 25 ਅਗਸਤ (ਰਵੀ ਕਾਂਤ): ਅਮਰ ਢਿੱਲੋਂ ਫਾਊਂਡੇਸ਼ਨ ਅਤੇ ਕੀਰਤ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬੀ ਸਿਨੇਮਾ ਦੇ ਉੱਘੇ ਅਤੇ ਮਕਬੂਲ ਅਦਾਕਾਰ ਜਰਨੈਲ ਸਿੰਘ ਦਾ ਵਿਸ਼ੇਸ਼ ਪੰਜਾਬੀ ਸ਼ੋਅ ‘ਸਿਆਣੇ ਕਹਿੰਦੇ ਨੇ’ ਆਉਂਦੀ 30 ਅਗਸਤ ਨੂੰ ਨੌਰਥ ਡੈਲਟਾ ਸੈਂਟਰ (North Delta Centre) ਵਿੱਚ ਆਯੋਜਿਤ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਪ੍ਰਬੰਧਕਾਂ ਅਮਰ ਢਿੱਲੋਂ ਅਤੇ ਇੰਦਰਯੋਧ ਸਿੰਘ ਨੇ ਸਾਂਝੇ ਤੌਰ ’ਤੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ੋਅ ਨੂੰ ਸਫ਼ਲ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਦਾਕਾਰ ਜਰਨੈਲ ਸਿੰਘ ਦੀ ਲੋਕਪ੍ਰਿਯਤਾ ਸਦਕਾ ਇਸ ਸ਼ੋਅ ਨੂੰ ਵੇਖਣ ਲਈ ਲੋਕਾਂ ਵਿੱਚ ਬੇਹੱਦ ਕ੍ਰੇਜ਼ ਹੈ ਅਤੇ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਇਸ ਸ਼ੋਅ ਦਾ ਅਨੰਦ ਮਾਣਨ ਲਈ ਪਹੁੰਚਣ ਦਾ ਸੱਦਾ ਦਿੱਤਾ ਹੈ।
