Home Canada ਸਰੀ ਦੇ ਬੈਲ ਸੈਂਟਰ ਵਿਖੇ ‘ਰੰਗਲੇ ਸਰਦਾਰ’ ਸੱਭਿਆਚਾਰਕ ਪ੍ਰੋਗਰਾਮ 28 ਅਗਸਤ ਨੂੰ;...

ਸਰੀ ਦੇ ਬੈਲ ਸੈਂਟਰ ਵਿਖੇ ‘ਰੰਗਲੇ ਸਰਦਾਰ’ ਸੱਭਿਆਚਾਰਕ ਪ੍ਰੋਗਰਾਮ 28 ਅਗਸਤ ਨੂੰ; ਤਿਆਰੀਆਂ ਮੁਕੰਮਲ

0
ਵੈਨਕੂਵਰ, 25 ਅਗਸਤ (ਰਵੀ ਕਾਂਤ):ਵਾਰਸ ਪ੍ਰੋਡਕਸ਼ਨ ਅਤੇ ਗੁਰਚਰਨ ਟਿਵਾਣਾ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਵਿਸ਼ੇਸ਼ ਸਹਿਯੋਗ ਨਾਲ ਆਉਂਦੀ 28 ਅਗਸਤ ਨੂੰ ਸਰੀ ਸਥਿਤ ਪ੍ਰਸਿੱਧ ਬੈਲ ਸੈਂਟਰ (Bell Performing Arts Centre) ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ‘ਰੰਗਲੇ ਸਰਦਾਰ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 28 ਅਗਸਤ ਦੀ ਸ਼ਾਮ ਨੂੰ ਠੀਕ 6 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਸੰਗੀਤ ਜਗਤ ਦੇ ਨਾਮਵਰ ਫ਼ਨਕਾਰ ਆਪਣੀ ਗਾਇਕੀ ਦੇ ਰੰਗ ਬਿਖੇਰਨਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਪ੍ਰਬੰਧਕ ਸੁੱਖ ਟਿਵਾਣਾ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਮੇਲੇ ਵਿੱਚ ਪੰਜਾਬੀ ਸੰਗੀਤ ਜਗਤ ਦੇ ਉਭਰਦੇ ਅਤੇ ਹਰਮਨਪਿਆਰੇ ਨੌਜਵਾਨ ਗਾਇਕ ਆਜ਼ਮ ਖਾਨ, ਮਨਿੰਦਰ ਬਰਾੜ, ਜਸਕਰਨ ਗਿੱਲ ਅਤੇ ਸਾਬਰ ਸਿੰਘ ਖੋਖਰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੇ ਹਨ। ਇਹ ਸਾਰੇ ਕਲਾਕਾਰ ਸਟੇਜ ‘ਤੇ ਹਾਜ਼ਰੀ ਭਰ ਕੇ ਆਪਣੇ ਚੋਣਵੇਂ ਅਤੇ ਮਕਬੂਲ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਸੁੱਖ ਟਿਵਾਣਾ ਨੇ ਅੱਗੇ ਦੱਸਿਆ ਕਿ ਲੋਕ-ਗਾਉਣ ਅਤੇ ਸੱਭਿਆਚਾਰਕ ਵੰਨਗੀਆਂ ਨਾਲ ਸਜੇ ਇਸ ਪ੍ਰੋਗਰਾਮ ਪ੍ਰਤੀ ਲੋਕਾਂ ਅਤੇ ਸੰਗੀਤ ਪ੍ਰੇਮੀਆਂ ਵਿੱਚ ਕਾਫ਼ੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਬੰਧਕੀ ਟੀਮ ਵੱਲੋਂ ਲੋਕਾਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਖ਼ੂਬਸੂਰਤ ਸੱਭਿਆਚਾਰਕ ਸ਼ਾਮ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version